ਸੱਚੀ ਮਾਂ ਝੂਠੀ ਮਾਂ | KAHANIYAN DA PITARA | With Rj Nidhi | PUNJABI STORIES
Rj Nidhi Sharma - A podcast by Rj Nidhi
Categories:
#PUNJABISTORIES #RJNIDHI #PUNJABIVIRSA #AUDIOCHASKA IK KAHANI ਇੱਕ ਬੱਚੇ ਦੀ ਮਾਂ ਮਰ ਗਈ….. ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਕੇ ਉਸ ਲਈ ਨਵੀਂ ਮਾਂ ਲਿਆਂਦੀ…… ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚ ਕੀ ਫਰਕ ਹੈ..? ਬੱਚਾ ਕਹਿੰਦਾ-:”ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂ ਸੱਚੀ ਹੈ…!” ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:”ਉਹ ਕਿਵੇਂ..?” ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ । ਬੱਚੇ ਨੇ ਜਵਾਬ ਦਿੱਤਾ-:” ਪਹਿਲਾਂ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ ਤਾਂ ਮੇਰੀ ਪਹਿਲੀ ਮਾਂ ਕਹਿੰਦੀ ਹੁੰਦੀ ਸੀ ਕਿ ਮੈਂ ਦੁਬਾਰਾ ਸ਼ਰਾਰਤ ਕੀਤੀ ਤਾਂ ਉਹ ਮੈਨੂੰ ਰੋਟੀ ਨਹੀਂ ਦੇਵੇਗੀ…. ਪਰ ਸ਼ਾਮ ਨੂੰ ਉਹ ਮੈਨੂੰ ਲੱਭ ਕੇ ਆਪਣੀ ਝੋਲੀ ਵਿੱਚ ਬਿਠਾ ਕੇ ਰੋਟੀ ਖਵਾਉਂਦੀ ਸੀ…… ਹੁਣ ਵੀ ਜਦੋਂ ਮੈਂ ਸ਼ਰਾਰਤ ਕਰਦਾ ਹਾਂ ਤਾਂ ਮੇਰੀ ਨਵੀਂ ਮਾਂ ਵੀ ਕਹਿੰਦੀ ਹੈ ਕਿ ਅੱਜ ਤੈਨੂੰ ਰੋਟੀ ਨਹੀਂ ਮਿਲੂਗੀ…!… ਵੇਖਲੋ ਹੋਈ ਨਾ ਮੇਰੀ ਨਵੀਂ ਮਾਂ ਸੱਚੀ…!! ਮੈਨੂੰ ਕੱਲ ਸਵੇਰ ਤੋਂ ਰੋਟੀ ਨਹੀਂ ਮਿਲੀ !!